JavaScript is required

The Orange Door - ਅਸੀਂ ਮੱਦਦ ਕਰਨ ਲਈ ਇੱਥੇ ਮੌਜ਼ੂਦ ਹਾਂ (Punjabi)

ਕਈ ਵਾਰ ਘਰ ਜਾਂ ਰਿਸ਼ਤੇ
ਵਿੱਚ ਚੀਜ਼ਾਂ ਠੀਕ ਨਹੀਂ ਹੁੰਦੀਆਂ

ਅਤੇ ਤੁਹਾਨੂੰ ਪਤਾ ਨਹੀਂ
ਹੁੰਦਾ ਕਿ ਕਿੱਥੇ ਜਾਣਾ ਹੈ।

ਵਿਕਟੋਰੀਆ ਭਰ ਵਿੱਚ,

The Orange Door ਵਿਖੇ ਅਸੀਂ
ਮੱਦਦ ਕਰਨ ਲਈ ਇੱਥੇ ਮੌਜ਼ੂਦ ਹਾਂ।

ਜੇ ਕੋਈ ਤੁਹਾਨੂੰ ਦੁੱਖ ਪਹੁੰਚਾ ਰਿਹਾ ਹੈ

ਜਾਂ ਤੁਹਾਨੂੰ ਡਰ ਮਹਿਸੂਸ ਕਰਵਾ ਰਿਹਾ ਹੈ,

ਜੇ ਉਹ ਤੁਹਾਡੇ ਉੱਪਰ ਨਜ਼ਰ ਰੱਖ ਰਿਹਾ ਹੈ

ਕਿ ਤੁਸੀਂ ਕਿੱਥੇ ਜਾਂਦੇ ਹੋ,

ਤੁਹਾਡੇ ਪੈਸੇ ਨੂੰ ਨਿਯੰਤਰਿਤ ਕਰ ਰਿਹਾ ਹੈ

ਜਾਂ ਤੁਹਾਨੂੰ ਪਰਿਵਾਰ ਅਤੇ
ਦੋਸਤਾਂ ਨੂੰ ਮਿਲਣ ਤੋਂ ਰੋਕ ਰਿਹਾ ਹੈ,

ਤਾਂ ਅਸੀਂ ਮੱਦਦ ਕਰਨ ਲਈ ਇੱਥੇ ਮੌਜ਼ੂਦ ਹਾਂ।

ਜਦੋਂ ਤੁਹਾਨੂੰ ਬੱਚਿਆਂ ਦੇ ਪਾਲਣ-ਪੋਸ਼ਣ
ਸੰਬੰਧੀ ਸਹਾਇਤਾ ਦੀ ਲੋੜ ਹੁੰਦੀ ਹੈ

ਜਾਂ ਤੁਸੀਂ ਕਿਸੇ ਬੱਚੇ ਦੀ
ਤੰਦਰੁਸਤੀ ਬਾਰੇ ਚਿੰਤਤ ਹੁੰਦੇ ਹੋ।

ਜਾਂ ਜੇਕਰ ਤੁਸੀਂ ਇੱਕ ਬੱਚੇ ਜਾਂ ਕਿਸ਼ੋਰ ਹੋ

ਜੋ ਸੁਰੱਖਿਅਤ ਜਾਂ ਆਪਣੀ ਦੇਖਭਾਲ
ਕੀਤੀ ਜਾਂਦੀ ਨਹੀਂ ਮਹਿਸੂਸ ਕਰਦਾ ਹੈ,

ਤਾਂ ਅਸੀਂ ਮੱਦਦ ਕਰਨ ਲਈ ਇੱਥੇ ਮੌਜ਼ੂਦ ਹਾਂ।

ਜੇਕਰ ਤੁਸੀਂ ਆਪਣੇ ਕਿਸੇ ਜਾਣਕਾਰ
ਵਿਅਕਤੀ ਦੀ ਸੁਰੱਖਿਆ ਬਾਰੇ ਚਿੰਤਤ ਹੋ,

ਤਾਂ ਅਸੀਂ ਮੱਦਦ ਕਰਨ ਲਈ ਇੱਥੇ ਮੌਜ਼ੂਦ ਹਾਂ।

ਅਸੀਂ ਕਿਸੇ ਵੀ ਉਮਰ, ਲਿੰਗ, ਕਾਮੁਕਤਾ, ਸੱਭਿਆਚਾਰ,

ਧਰਮ ਅਤੇ ਯੋਗਤਾ ਰੱਖਣ
ਵਾਲੇ ਲੋਕਾਂ ਦੀਆਂ ਲੋੜਾਂ ਨੂੰ

ਪੂਰਾ ਕਰਨ ਲਈ ਮੁਫ਼ਤ ਅਤੇ
ਗੁਪਤ ਸਹਾਇਤਾ ਦਿੰਦੇ ਹਾਂ।

ਮੱਦਦ ਲੱਭਣ ਲਈ,

ਕਿਰਪਾ ਕਰਕੇ The Orange Door
ਦੀ ਵੈੱਬਸਾਈਟ 'ਤੇ ਜਾਓ।

ਜੇਕਰ ਤੁਸੀਂ ਜਾਂ ਤੁਹਾਡਾ ਕੋਈ
ਜਾਣਕਾਰ ਫੌਰੀ ਖ਼ਤਰੇ ਵਿੱਚ ਹੈ

ਤਾਂ 000 'ਤੇ ਫ਼ੋਨ ਕਰੋ।

Updated